July 24, 2026
ਅੰਤਰਰਾਸ਼ਟਰੀਖਾਸ ਖ਼ਬਰ

ਜਥੇਦਾਰ ਵੱਲੋਂ ਨਿਊਜ਼ੀਲੈਂਡ ’ਚ ਗੁਰਦੁਆਰਾ ਕਮੇਟੀਆਂ ਨਾਲ ਬੈਠਕ

ਜਥੇਦਾਰ ਵੱਲੋਂ ਨਿਊਜ਼ੀਲੈਂਡ ’ਚ ਗੁਰਦੁਆਰਾ ਕਮੇਟੀਆਂ ਨਾਲ ਬੈਠਕ

ਨਿਊਜ਼ੀਲੈਂਡ-  ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਪਾਪਾਟੋਏਟੋਏ, ਔਕਲੈਂਡ ਵਿੱਚ ਕੀਤੀ ਮੀਟਿੰਗ ਦੌਰਾਨ ਗੁਰਦੁਆਰਾ ਪ੍ਰਬੰਧਾਂ, ਮਰਿਆਦਾ, ਏਕਤਾ, ਸਮੱਸਿਆਵਾਂ ਅਤੇ ਹੋਰ ਵਿਸ਼ਿਆਂ ’ਤੇ ਚਰਚਾ ਕੀਤੀ। ਜਥੇਦਾਰ ਗੜਗੱਜ ਦੇ ਨਿਰਦੇਸ਼ਾਂ ਤਹਿਤ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਹੋਈ ਇਸ ਮੀਟਿੰਗ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਜਥੇਦਾਰ ਨਾਲ ਸਵਾਲ-ਜਵਾਬ, ਸੁਝਾਵਾਂ ਅਤੇ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵਿਚਾਰ ਚਰਚਾ ਕੀਤੀ।

ਉਨ੍ਹਾਂ ਆਪਣੇ ਵਿਚਾਰ ਰੱਖਣ ਵਾਲੇ ਜਾਂ ਸਵਾਲ ਕਰਨ ਵਾਲੇ ਹਰ ਗੁਰੂ ਘਰ ਦੇ ਨੁਮਾਇੰਦੇ ਦੀ ਗੱਲ ਗੌਰ ਨਾਲ ਸੁਣੀ ਅਤੇ ਉਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਤੇ ਅਕਾਲ ਤਖ਼ਤ ਦੀ ਸਿੱਖ ਰਹਿਤ ਮਰਿਆਦਾ ਦੀ ਰੌਸ਼ਨੀ ਵਿੱਚ ਜਵਾਬ ਦਿੱਤੇ। ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਕਿੱਤਾਮੁਖੀ ਪੜ੍ਹਾਈ ਨਾਲ ਜੋੜਨ, ਕੌਮ ਵਿੱਚ ਏਕਤਾ, ਸਿੱਖ ਸਾਹਿਤ ਅਤੇ ਧਰਮ ਪ੍ਰਚਾਰ ਸਬੰਧੀ ਚੰਗੇ ਵਿਚਾਰ ਰੱਖੇ ਗਏ। ਉਨ੍ਹਾਂ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਨਿਊਜ਼ੀਲੈਂਡ ਦੇ ਤਕਰੀਬਨ ਸਾਰੇ ਗੁਰੂ ਘਰ ਅਕਾਲ ਤਖ਼ਤ ਨੂੰ ਸਮਰਪਿਤ ਹਨ ਅਤੇ ਜ਼ਾਬਤੇ ਨਾਲ ਇਕਮੁੱਠ ਹਨ।

ਇਕੱਤਰਤਾ ਵਿੱਚ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ, ਨਿਊਜ਼ੀਲੈਂਡ ਸੁਪਰੀਮ ਸਿੱਖ ਸੁਸਾਇਟੀ ਹੈਮਿਲਟਨ ਤੋਂ ਯੁਗਰਾਜ ਸਿੰਘ ਮਹਿਲ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਤੋ ਮਨਜਿੰਦਰ ਸਿੰਘ, ਰਜਿੰਦਰ ਸਿੰਘ ਤੇ ਹਰਮੇਸ਼ ਸਿੰਘ, ਗੁਰਦੁਆਰਾ ਗੁਰੂ ਨਾਨਕ ਦੇਵ ਜੀ ਓਟਾਹੂਹੂ ਤੋਂ ਲਾਲੀ ਰਣਵੀਰ ਸਿੰਘ, ਅਸ਼ਵਿੰਦਰ ਸਿੰਘ, ਮਨੋਹਰ ਸਿੰਘ, ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਤੋਂ ਅਜੀਤ ਸਿੰਘ ਰੰਧਾਵਾ, ਬੇਅੰਤ ਸਿੰਘ ਜਡੋਰੇ, ਰੇਸ਼ਮ ਸਿੰਘ ਤੇ ਮਨਜੀਤ ਸਿੰਘ, ਗੁਰਦੁਆਰਾ ਨੋਰਥ ਸ਼ੋਰ ਤੋਂ ਕਰਮਜੀਤ ਸਿੰਘ ਤੇ ਬੀਬੀ ਤਜਿੰਦਰ ਕੌਰ, ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨਿਊ ਲਿਨ ਤੋਂ ਨਵਨੀਤ ਸਿੰਘ, ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੂਰੇਵਾ ਤੋਂ ਮਾਰਸ਼ਲ ਵਾਲੀਆ ਤੇ ਦਰਸ਼ਨ ਸਿੰਘ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰਾਂਗਾ ਤੋਂ ਸੁਖਦੇਵ ਸਿੰਘ ਸਮਰਾ ਤੇ ਨਿਊਜ਼ੀਲੈਂਡ ਸਿੱਖ ਵਿਮੈੱਨ ਐਸੋਸੀਏਸ਼ਨ ਤੋਂ ਬੀਬੀ ਜੀਤ ਕੌਰ ਹਾਜ਼ਰ ਸਨ।

Related posts

ਅਮਰੀਕਾ ਤੋਂ ਐਲਪੀਜੀ ਕਾਰਗੋ ਜਹਾਜ਼ ਮੰਗਲੁਰੂ ਬੰਦਰਗਾਹ ‘ਤੇ ਪਹੁੰਚਿਆ

Current Updates

ਪ੍ਰਧਾਨ ਮੰਤਰੀ ਮੋਦੀ ਨੇ 65 ਲੱਖ ਸਵਾਮਿਤਵ ਸੰਪਤੀ ਕਾਰਡ ਵੰਡੇ

Current Updates

ਬਿਕਰਮ ਮਜੀਠੀਆ ਨੂੰ ਦੋ ਸਾਥੀਆਂ ਸਣੇ ਮਿਲੀ ਪੱਕੀ ਜ਼ਮਾਨਤ

Current Updates

Leave a Comment