September 7, 2026
ਅੰਤਰਰਾਸ਼ਟਰੀਖਾਸ ਖ਼ਬਰ

ਇਟਲੀ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ 2 ਭਾਰਤੀਆਂ ਦਾ ਗੋਲੀਆਂ ਮਾਰ ਕੇ ਕਤਲ

ਇਟਲੀ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ 2 ਭਾਰਤੀਆਂ ਦਾ ਗੋਲੀਆਂ ਮਾਰ ਕੇ ਕਤਲ
ਇਟਲੀ- ਇਟਲੀ ਦੇ ਬੇਰਗਾਮੋ ਸੂਬੇ ਦੇ ਕੋਵੋ (Covo) ਵਿੱਚ ਦੋ ਭਾਰਤੀ ਨਾਗਰਿਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਸਾਖੀ ਦੇ ਸਮਾਗਮ ਲਈ ਵਰਤੇ ਜਾ ਰਹੇ ਇੱਕ ਗੋਦਾਮ (ਵੇਅਰਹਾਊਸ) ਵਿੱਚੋਂ ਬਾਹਰ ਆ ਰਹੇ ਸਨ। ‘ਲਾ ਸਿਸੀਲੀਆ’ ਅਖ਼ਬਾਰ ਦੇ ਅਨੁਸਾਰ, ਇਹ ਹਮਲਾ ਸ਼ੁੱਕਰਵਾਰ ਅੱਧੀ ਰਾਤ ਕਸਬੇ ਦੇ ਉਦਯੋਗਿਕ ਖੇਤਰ ਵਿੱਚ ਸਥਿਤ ‘ਗੁਰਦੁਆਰਾ ਮਾਤਾ ਸਾਹਿਬ ਕੌਰ ਜੀ’ ਦੇ ਸਾਹਮਣੇ ਵਾਲੇ ਚੌਕ ਵਿੱਚ ਹੋਇਆ। ਮ੍ਰਿਤਕਾਂ ਦੀ ਪਛਾਣ 48 ਸਾਲਾ ਰਘੁਵਿੰਦਰ ਸਿੰਘ (ਨਿਵਾਸੀ ਕੋਵੋ) ਅਤੇ 48 ਸਾਲਾ ਗੁਰਮੀਤ ਸਿੰਘ (ਨਿਵਾਸੀ ਅਗਨਾਡੇਲੋ) ਵਜੋਂ ਹੋਈ ਹੈ। ਅਖ਼ਬਾਰ ਦੀ ਰਿਪੋਰਟ ਮੁਤਾਬਕ ਹਮਲਾਵਰ ਕਥਿਤ ਤੌਰ ‘ਤੇ ਵਿਅਕਤੀਆਂ ਦੇ ਕੋਲ ਆਇਆ, ਗੋਲੀਆਂ ਚਲਾਈਆਂ ਅਤੇ ਫਿਰ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਿਆ।
ਰਿਪੋਰਟ ਮੁਤਾਬਕ ਸ਼ੁਰੂਆਤੀ ਪੜਤਾਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਕੋਈ ਅਚਾਨਕ ਹੋਈ ਲੜਾਈ ਜਾਂ ਝਗੜੇ ਦਾ ਮਾਮਲਾ ਨਹੀਂ ਸੀ।
ਪੁਲੀਸ ਅਧਿਕਾਰੀ ਇਸ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੀ ਗਈ ਕਤਲ ਦਾ ਵਾਰਦਾਤ ਮੰਨ ਕੇ ਜਾਂਚ ਕਰ ਰਹੇ ਹਨ। ਪੁਲੀਸ ਨੂੰ ਘਟਨਾ ਵਾਲੀ ਵਾਲੀ ਥਾਂ ਤੋਂ ਗੋਲੀਆਂ ਦੇ ਲਗਪਗ 10 ਖ਼ੋਲ ਵੀ ਮਿਲੇ ਹਨ। ਇੱਕ ਚਸ਼ਮਦੀਦ ਦੇ ਹਵਾਲੇ ਨਾਲ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਗੋਲੀ ਚਲਾਉਣ ਵਾਲਾ ਇੱਕ ਭਾਰਤੀ ਸੀ ਜੋ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਰਹਿੰਦਾ ਸੀ। ਦੱਸਣਯੋਗ ਹੈ ਕਿ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਨਿੱਚਰਵਾਰ ਨੂੰ ਨੇੜੇ ਹੀ ਵਿਸਾਖੀ ਦਾ ਸਮਾਗਮ ਉਲੀਕਿਆ ਗਿਆ ਸੀ।

Related posts

ਪਟਨਾ: ਪ੍ਰਮੁੱਖ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਮੁੱਖ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਦੀ ਸਮੀਖਿਆ ਲਈ ਮੀਟਿੰਗ

Current Updates

ਚੀਨ ’ਚ ਫੈਕਟਰੀਆਂ ਬਣਾਉਣ ਤੇ ਭਾਰਤ ਵਿੱਚ ਕਰਮਚਾਰੀ ਰੱਖਣ ਦੇ ਦਿਨ ਗਏ: ਟਰੰਪ

Current Updates

सम्पूर्ण स्वास्थ्य विषय पर आयोजित लेक्चर
-सरकारी बहु-तकनीकी कॉलेज में विषय विशेषज्ञ संजीव शर्मा ने किया संबोधन

Current Updates

Leave a Comment