September 28, 2026
ਖਾਸ ਖ਼ਬਰਰਾਸ਼ਟਰੀ

ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ‘ਤੇ 300 ਤੋਂ ਵੱਧ ਉਡਾਣਾਂ ਪਛੜੀਆਂ

ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ 'ਤੇ 300 ਤੋਂ ਵੱਧ ਉਡਾਣਾਂ ਪਛੜੀਆਂ

ਨਵੀਂ ਦਿੱਲੀ- ਖ਼ਰਾਬ ਮੌਸਮ ਕਾਰਨ ਸ਼ਨਿੱਚਰਵਾਰ ਨੂੰ ਦਿੱਲੀ ਹਵਾਈ ਅੱਡੇ ‘ਤੇ 300 ਤੋਂ ਵੱਧ ਉਡਾਣਾਂ ਦੇਰੀ ਨਾਲ ਆਪੋ-ਆਪਣੀਆਂ ਮੰਜ਼ਲਾਂ ਨੂੰ ਰਵਾਨਾ ਹੋ ਸਕੀਆਂ। ਇੱਕ ਅਧਿਕਾਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚ ਅੱਜ ਭਾਰੀ ਬਾਰਸ਼ ਹੋਈ। ਇਸ ਦੌਰਾਨ ਇਥੋਂ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ‘ਤੇ ਕੋਈ ਉਡਾਣ ਡਾਇਵਰਸ਼ਨ ਨਹੀਂ ਕੀਤੀ ਗਈ।

ਇਸ ਵਿਚ ਕਿਹਾ ਗਿਆ ਹੈ, “ਜੇ ਤੁਸੀਂ ਅੱਜ ਯਾਤਰਾ ਕਰ ਰਹੇ ਹੋ, ਤਾਂ ਕਿਰਪਾ ਕਰਕੇ ਸੰਭਾਵੀ ਦੇਰੀ ਤੋਂ ਸੁਚੇਤ ਰਹੋ ਅਤੇ ਆਪਣੀ ਯਾਤਰਾ ਲਈ ਵਾਧੂ ਸਮਾਂ ਦਿਓ, ਖਾਸ ਕਰਕੇ ਟ੍ਰੈਫਿਕ ਆਮ ਨਾਲੋਂ ਹੌਲੀ ਹੋਣ ਕਾਰਨ।’’

ਏਅਰ ਇੰਡੀਆ ਨੇ ਸਵੇਰੇ ਇੱਕ ਪੋਸਟ ਵਿੱਚ ਕਿਹਾ ਕਿ ਬਾਰਿਸ਼ ਸ਼ਨਿੱਚਰਵਾਰ ਨੂੰ ਦਿੱਲੀ ਆਉਣ ਅਤੇ ਇਥੋਂ ਜਾਣ ਵਾਲੀਆਂ ਉਡਾਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਮੌਸਮ ਵਿਭਾਗ ਅਨੁਸਾਰ ਸ਼ਨਿੱਚਰਵਾਰ ਸਵੇਰੇ 8.30 ਵਜੇ ਤੱਕ 24 ਘੰਟਿਆਂ ਵਿੱਚ, ਦਿੱਲੀ ਦੇ ਪ੍ਰਾਇਮਰੀ ਮੌਸਮ ਸਟੇਸ਼ਨ ਸਫਦਰਜੰਗ ਵਿੱਚ 78.7 ਮਿਲੀਮੀਟਰ, ਪ੍ਰਗਤੀ ਮੈਦਾਨ ਵਿੱਚ 100 ਮਿਲੀਮੀਟਰ, ਲੋਧੀ ਰੋਡ ‘ਤੇ 80 ਮਿਲੀਮੀਟਰ, ਪੂਸਾ ਵਿੱਚ 69 ਮਿਲੀਮੀਟਰ ਅਤੇ ਪਾਲਮ ਵਿੱਚ 31.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

Related posts

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਹਾਈ ਕੋਰਟ ਦਾ ਨੋਟਿਸ

Current Updates

ਪੰਜਾਬ ’ਚ 307219 ਦਿਵਿਆਂਗਜਨਾਂ ਨੂੰ ਯੂਡੀਆਈਡੀ ਕਾਰਡ ਜਾਰੀ: ਡਾ. ਬਲਜੀਤ ਕੌਰ

Current Updates

ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਇਕ ਹੋਰ ਕੇਸ ਦਰਜ

Current Updates

Leave a Comment