September 30, 2026
ਖਾਸ ਖ਼ਬਰਰਾਸ਼ਟਰੀ

ਲਾਅ ਕਾਲਜ ਜਬਰ-ਜਨਾਹ ਮਾਮਲਾ: ਕਾਲਜ ਦਾ ਸੁਰੱਖਿਆ ਗਾਰਡ ਗ੍ਰਿਫ਼ਤਾਰ

ਲਾਅ ਕਾਲਜ ਜਬਰ-ਜਨਾਹ ਮਾਮਲਾ: ਕਾਲਜ ਦਾ ਸੁਰੱਖਿਆ ਗਾਰਡ ਗ੍ਰਿਫ਼ਤਾਰ

ਕੋਲਕਾਤਾ- ਇੱਥੋਂ ਦੇ ਲਾਅ ਕਾਲਜ ਵਿੱਚ ਪਹਿਲੇ ਸਾਲ ਦੀ ਵਿਦਿਆਰਥਣ ਨਾਲ ਵਾਪਰੇ ਸਮੂਹਿਕ ਜਬਰ-ਜਨਾਹ ਮਾਮਲੇ ਵਿੱਚ ਕਾਲਜ ਦੇ ਇੱਕ ਸੁਰੱਖਿਆ ਗਾਰਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਪਹਿਲੇ ਸਾਲ ਦੀ ਵਿਦਿਆਰਥਣ ਨਾਲ ਤਿੰਨ ਵਿਅਕਤੀਆਂ, ਜਿਨ੍ਹਾਂ ਵਿੱਚ ਇੱਕ ਸਾਬਕਾ ਵਿਦਿਆਰਥੀ ਵੀ ਸ਼ਾਮਲ ਸੀ, ਵੱਲੋਂ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ ਸੀ।

ਇਸ ਗ੍ਰਿਫ਼ਤਾਰੀ ਨਾਲ ਕਾਲਜ ਕੈਂਪਸ ਵਿੱਚ ਗਾਰਡ ਦੇ ਕਮਰੇ ਅੰਦਰ ਹੋਏ ਇਸ ਅਪਰਾਧ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਚਾਰ ਹੋ ਗਈ ਹੈ ਅਧਿਕਾਰੀ ਨੇ ਦੱਸਿਆ ਕਿ ਗਾਰਡ ਨੂੰ ਪੁੱਛਗਿੱਛ ਲਈ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਅਤੇ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ, ‘‘ਸੁਰੱਖਿਆ ਗਾਰਡ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਸਾਨੂੰ ਉਸਦੇ ਜਵਾਬ ਅਸੰਗਤ ਲੱਗੇ। ਕਾਲਜ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕਾਲਜ ’ਚ ਉਸਦੀ ਮੌਜੂਦਗੀ ਕੈਦ ਹੋਈ ਹੈ।’’ਅਧਿਕਾਰੀ ਨੇ ਕਿਹਾ, ‘‘ਗਾਰਡ ਵੱਲੋਂ ਦਿੱਤੇ ਜਵਾਬ ਸਪੱਸ਼ਟ ਨਹੀਂ ਸਨ, ਕਿ ਉਸ ਨੇ ਤਿੰਨ ਦੋਸ਼ੀਆਂ ਨੂੰ ਅਪਰਾਧ ਕਰਨ ਤੋਂ ਕਿਉਂ ਨਹੀਂ ਰੋਕਿਆ ਅਤੇ ਉਹ ਕਿਸਦੇ ਨਿਰਦੇਸ਼ਾਂ ‘ਤੇ ਅਤੇ ਕਿਉਂ ਆਪਣਾ ਕਮਰਾ ਛੱਡ ਕੇ ਗਿਆ। ਇਹ ਵੀ ਇੱਕ ਕਿਸਮ ਦੀ ਅਪਰਾਧ ਵਿੱਚ ਸ਼ਮੂਲੀਅਤ ਹੈ।’’ ਪੀੜਤਾ ਨੇ ਪੁਲਿਸ ਨੂੰ ਦਿੱਤੀ ਆਪਣੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਸੁਰੱਖਿਆ ਗਾਰਡ ਨੇ ਉਸਦੀ ਮਦਦ ਨਹੀਂ ਕੀਤੀ।

24 ਸਾਲਾ ਲੜਕੀ ਇੱਕ ਟੈਸਟ ਲਈ ਫਾਰਮ ਭਰਨ ਕਾਲਜ ਗਈ ਸੀ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਵੀ ਉਸਨੂੰ ਯੂਨੀਅਨ ਰੂਮ ਵਿੱਚ ਰੁਕਣ ਲਈ ਮਜਬੂਰ ਕੀਤਾ ਗਿਆ। ਕਥਿਤ ਤੌਰ ’ਤੇ ਸਾਬਕਾ ਵਿਦਿਆਰਥੀ, ਜੋ ਕਿ ਇੱਕ ਅਪਰਾਧਿਕ ਵਕੀਲ ਅਤੇ ਕਾਲਜ ਵੱਲੋਂ ਠੇਕੇ ’ਤੇ ਰੱਖਿਆ ਗੈਰ-ਅਧਿਆਪਨ ਕਰਮਚਾਰੀ ਵੀ ਹੈ, ਨੇ ਉਸਨੂੰ ਵਿਆਹ ਦਾ ਪ੍ਰਸਤਾਵ ਠੁਕਰਾਉਣ ਤੋਂ ਬਾਅਦ ਉਸ ਨਾਲ ਜਬਰ ਜਨਾਹ ਕੀਤਾ, ਜਦੋਂ ਕਿ ਦੋ ਮੌਜੂਦਾ ਵਿਦਿਆਰਥੀ ਪਹਿਰਾ ਦੇ ਰਹੇ ਸਨ ਅਤੇ ਆਪਣੇ ਮੋਬਾਈਲ ਫੋਨਾਂ ’ਤੇ ਵੀਡੀਓ ਰਿਕਾਰਡਿੰਗ ਕਰ ਰਹੇ ਸਨ। ਪੁਲੀਸ ਵੱਲੋਂ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Related posts

ਖ਼ੁਦ ਨੂੰ ਆਲਮਗੀਰ ਕਹਿਣ ਵਾਲਾ ਔਰੰਗਜ਼ੇਬ ਮਹਾਰਾਸ਼ਟਰ ’ਚ ਹਾਰਿਆ ਤੇ ਦਫ਼ਨਾਇਆ ਗਿਆ: ਸ਼ਾਹ

Current Updates

SC ਨੇ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਚੁਣੌਤੀ ਦੇਣ ਵਾਲੀ ਜਨ ਸੂਰਜ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕੀਤਾ

Current Updates

ਗਾਇਕ Rajvir Jawanda ਦੀ ਅੰਤਿਮ ਅਰਦਾਸ ਵਿਚ ਪੁੱਜੇ ਵੱਡੀ ਗਿਣਤੀ ਪ੍ਰਸ਼ੰਸਕ ਤੇ ਹਸਤੀਆਂ

Current Updates

Leave a Comment